ਗੱਡੀ ਚਲਾਉਂਦੇ ਸਮੇਂ ਫ਼ੋਨ ਨੂੰ 'ਡੂ ਨੌਟ ਡਿਸਟਰਬ' (ਤੰਗ ਨਾ ਕਰੋ) 'ਤੇ ਲਗਾਓ
ਤਿੰਨ ਆਸਾਨ ਕਦਮ
- ਸੈਟਿੰਗਾਂ 'ਤੇ ਕਲਿੱਕ ਕਰੋ।
- ਹੇਠਾਂ 'ਡੂ ਨੌਟ ਡਿਸਟਰਬ' ਤੱਕ ਸਕ੍ਰੋਲ ਕਰੋ ਅਤੇ ਇਸਨੂੰ ਚਾਲੂ ਕਰੋ।
- ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਸੁਰੱਖਿਅਤ ਪਹੁੰਚੋ।
ਗੱਡੀ ਚਲਾਉਂਦੇ ਸਮੇਂ ਆਪਣੇ ਫ਼ੋਨ ਨੂੰ 'ਡੂ ਨੌਟ ਡਿਸਟਰਬ' 'ਤੇ ਲਗਾਓ ਅਤੇ ਧਿਆਨ ਭਟਕਣੋਂ ਰੋਕੋ।
ਗੱਡੀ ਚਲਾਉਂਦੇ ਸਮੇਂ 'ਡੂ ਨੌਟ ਡਿਸਟਰਬ' ਲਗਾਓ ਤਾਂ ਕਿ ਜਦੋਂ ਲੋਕ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ, ਤਾਂ ਤੁਸੀਂ ਉਹਨਾਂ ਨੂੰ ਦੱਸ ਸਕੋ ਕਿ ਤੁਸੀਂ ਗੱਡੀ ਚਲਾ ਰਹੇ ਹੋ। ਜਦੋਂ ਤੁਸੀਂ ਸੁਰੱਖਿਅਤ ਢੰਗ ਨਾਲ ਪਹੁੰਚ ਜਾਂਦੇ ਹੋ ਤਾਂ ਤੁਸੀਂ ਜਵਾਬ ਦੇ ਸਕਦੇ ਹੋ। ਤੁਸੀਂ ਆਪਣੇ 'ਡੂ ਨੌਟ ਡਿਸਟਰਬ' ਸੁਨੇਹੇ ਨੂੰ ਨਿੱਜੀ ਬਣਾ ਕੇ ਲਗਾ ਸਕਦੇ ਹੋ ਅਤੇ ਇਸਨੂੰ ਸੈੱਟ ਕਰ ਸਕਦੇ ਹੋ ਤਾਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੇ 'ਮਨਪਸੰਦ' ਸੰਪਰਕਾਂ ਤੋਂ ਅਜੇ ਵੀ ਫ਼ੋਨ ਕਾਲਾਂ ਆ ਸਕਣ।
ਐਪਲ ਦੇ ਫ਼ੋਨ
ਆਈਫ਼ੋਨ ਦੀ 'ਡੂ ਨੌਟ ਡਿਸਟਰਬ' ਵਿਸ਼ੇਸ਼ਤਾ ਵਿੱਚ ਕਈ ਵਿਲੱਖਣ ਸਮਰੱਥਾਵਾਂ ਹਨ। ਇਸ ਨੂੰ ਚਾਲੂ ਕੀਤਾ ਜਾ ਸਕਦਾ ਹੈ ਜਦੋਂ ਤੁਹਾਡੇ ਆਈਫ਼ੋਨ ਨੂੰ ਕਾਰ ਵਿੱਚ ਬਲੂਟੁੱਥ , ਜਾਂ Siri (ਸੀਰੀ) ਰਾਹੀਂ ਗੱਡੀ ਚੱਲਣ ਦੀ ਗਤੀ ਦਾ ਅਹਿਸਾਸ ਹੁੰਦਾ ਹੈ। ਤੁਸੀਂ ਆਪਣੇ 'ਡੂ ਨੌਟ ਡਿਸਟਰਬ' ਸੁਨੇਹੇ ਨੂੰ ਨਿੱਜੀ ਬਣਾ ਕੇ ਵੀ ਲਗਾ ਸਕਦੇ ਹੋ ਅਤੇ ਇਸਨੂੰ ਸੈੱਟ ਕਰ ਸਕਦੇ ਹੋ ਤਾਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੇ 'ਮਨਪਸੰਦ' ਸੰਪਰਕਾਂ ਤੋਂ ਅਜੇ ਵੀ ਫ਼ੋਨ ਕਾਲਾਂ ਆ ਸਕਣ।
ਐਂਡਰਾਇਡ ਫ਼ੋਨ
ਐਂਡਰਾਇਡ ਫ਼ੋਨ ਖਪਤਕਾਰਾਂ ਨੂੰ ਤੁਹਾਡੇ ਫ਼ੋਨ ਦੇ ਨੋਟੀਫਿਕੇਸ਼ਨ ਸ਼ੇਡ ਦੁਆਰਾ 'ਡੂ ਨੌਟ ਡਿਸਟਰਬ' ਨੂੰ ਚਾਲੂ ਕਰਨ ਦਿੰਦੇ ਹਨ। ਤੁਸੀਂ ਥਰਡ-ਪਾਰਟੀ ਐਪ ਨੂੰ ਡਾਊਨਲੋਡ ਕਰਨ ਲਈ ਗੂਗਲ ਪਲੇਅ ਸਟੋਰ (Google Play Store) ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਆਪਣੇ ਫ਼ੋਨ ਨੂੰ ਵੀ ਸੈੱਟ ਕਰ ਸਕਦੇ ਹੋ ਤਾਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੇ 'ਮਨਪਸੰਦ' ਸੰਪਰਕਾਂ ਤੋਂ ਅਜੇ ਵੀ ਫ਼ੋਨ ਕਾਲਾਂ ਆ ਸਕਣ।
- ਡਰਾਈਵਰਾਂ ਦੇ ਹਾਦਸਾ-ਗ੍ਰਸਤ ਹੋਣ ਦਾ ਖ਼ਤਰਾ 10 ਗੁਣਾ ਜ਼ਿਆਦਾ ਹੁੰਦਾ ਹੈ ਜੇਕਰ ਉਹ ਆਪਣੇ ਮੋਬਾਈਲ ਫ਼ੋਨ 'ਤੇ ਮੈਸਜ, ਇੰਟਰਨੈੱਟ ਦੇਖ ਜਾਂ ਈਮੇਲ ਕਰ ਰਹੇ ਹੁੰਦੇ ਹਨ।
- "1/3 ਡਰਾਈਵਰਾਂ ਨੇ ਗੱਡੀ ਚਲਾਉਣ ਦੌਰਾਨ ਆਪਣੇ ਫ਼ੋਨ ਦੀ ਗੈਰ-ਕਾਨੂੰਨੀ ਵਰਤੋਂ ਕਰਨ ਦੀ ਗੱਲ ਸਵੀਕਾਰ ਕੀਤੀ ਹੈ, ਉਦਾਹਰਨ ਲਈ, ਫ਼ੋਨ ਨੂੰ ਹੱਥ ਵਿੱਚ ਫੜ੍ਹਨਾ ਜਾਂ ਗੋਦੀ ਵਿੱਚ ਰੱਖਣਾ"
- ਪੈਦਲ ਚੱਲਣ ਵਾਲੇ 1/3 ਲੋਕ ਸੜਕ ਪਾਰ ਕਰਦੇ ਸਮੇਂ ਆਪਣੇ ਫ਼ੋਨ ਵੱਲ ਦੇਖਣ ਦੀ ਗੱਲ ਸਵੀਕਾਰ ਕਰਦੇ ਹਨ
- ਧਿਆਨ ਭਟਕਾਉਣ ਵਿੱਚ ਸਿਰਫ਼ ਮੋਬਾਈਲ ਫ਼ੋਨਾਂ ਤੋਂ ਇਲਾਵਾ ਹੋਰ ਵੀ ਚੀਜ਼ਾਂ ਸ਼ਾਮਲ ਹਨ। GPS ਯੰਤਰ, ਬਾਕੀ ਦੇ ਕਾਰ ਸਵਾਰ ਜਾਂ ਖਾਣਾ ਵੀ ਸੜਕ ਤੋਂ ਤੁਹਾਡਾ ਧਿਆਨ ਭਟਕਾ ਸਕਦੇ ਹਨ।
- ਦੋ ਸਕਿੰਟ ਜਾਂ ਇਸ ਤੋਂ ਵੱਧ ਸਮੇਂ ਲਈ ਆਪਣੀਆਂ ਅੱਖਾਂ ਨੂੰ ਸੜਕ ਤੋਂ ਹਟਾਉਣਾ ਤੁਹਾਡੇ ਹਾਦਸਾ ਗ੍ਰਸਤ ਹੋਣ ਦੇ ਜ਼ੋਖਮ ਨੂੰ ਦੁੱਗਣਾ ਕਰ ਦਿੰਦਾ ਹੈ। 50 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ 'ਤੇ ਤੁਸੀਂ 28 ਮੀਟਰ ਦਾ ਸਫ਼ਰ 2 ਸਕਿੰਟਾਂ ਵਿੱਚ ਤੈਅ ਕਰ ਲਵੋਂਗੇ।
- ਗੱਡੀ ਚਲਾਉਂਦੇ ਸਮੇਂ ਤੁਹਾਡੇ ਫ਼ੋਨ ਦੀ ਵਰਤੋਂ ਕਰਨ ਦੇ ਨਤੀਜੇ ਵਜੋਂ ਮਹਿੰਗੇ ਜੁਰਮਾਨੇ ਹੋ ਸਕਦੇ ਹਨ, ਅਤੇ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਵੀ ਗੁਆ ਸਕਦੇ ਹੋ। ਗੱਡੀ ਚਲਾਉਂਦੇ ਸਮੇਂ ਤੁਹਾਡੇ ਮੋਬਾਈਲ ਦੀ ਵਰਤੋਂ ਕਰਨ ਲਈ 555 ਡਾਲਰ ਦਾ ਜੁਰਮਾਨਾ ਅਤੇ 4 ਡੀਮੈਰਿਟ ਪੁਆਇੰਟ ਹਨ।
ਧਿਆਨ ਭਟਕਣਾ ਖ਼ਤਰਨਾਕ ਕਿਉਂ ਹੈ?
- ਧਿਆਨ ਭਟਕਾਉਣ ਨਾਲ ਇਹ ਹੋ ਸਕਦਾ ਹੈ:
- ਤੁਹਾਡੇ ਦੁਆਰਾ ਪ੍ਰਤੀਕਰਮ ਕਰਨ ਦਾ ਸਮਾਂ ਘਟ ਸਕਦਾ ਹੈ।
- ਇਕਸਾਰ ਗਤੀ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ ਜਿਸ ਨਾਲ ਅਣਉਚਿਤ ਸਮੇਂ 'ਤੇ ਰਫ਼ਤਾਰ ਹੌਲੀ ਜਾਂ ਤੇਜ਼ ਹੋ ਜਾਂਦੀ ਹੈ।
- ਤੁਸੀਂ ਆਪਣੀ ਲੇਨ ਤੋਂ ਬਾਹਰ ਜਾਂ ਸੜਕ ਤੋਂ ਉੱਤਰ ਸਕਦੇ ਹੋ।
- ਇਸਦਾ ਮਤਲਬ ਹੈ ਕਿ ਤੁਸੀਂ ਬਦਲੀ ਹੋਈ ਟ੍ਰੈਫਿਕ ਲਾਈਟ ਨੂੰ ਖੁੰਝਾ ਸਕਦੇ ਹੋ, ਜਾਂ ਤਾਂ ਲਾਈਟਾਂ ਦੇ ਹਰੇ ਹੋਣ 'ਤੇ ਉੱਥੇ ਹੀ ਖੜ੍ਹੇ ਰਹੋਗੇ ਜਾਂ ਲਾਈਟਾਂ ਦੇ ਲਾਲ ਹੋਣ 'ਤੇ ਵੀ ਗੱਡੀ ਚਲਾਉਂਦੇ ਹੋਏ ਲੰਘ ਜਾਓਗੇ।
- ਤੁਸੀਂ ਪੈਦਲ ਚੱਲਣ ਵਾਲਿਆਂ, ਸਾਈਕਲਾਂ 'ਤੇ ਸਵਾਰ ਲੋਕਾਂ ਜਾਂ ਮੋਟਰਸਾਈਕਲਾਂ 'ਤੇ ਸਵਾਰ ਲੋਕਾਂ ਨੂੰ ਦੇਖਣ ਤੋਂ ਖੁੰਝ ਸਕਦੇ ਹੋ।
- ਨਤੀਜੇ ਵਜੋਂ ਤੁਸੀਂ ਆਪਣੇ ਸਾਹਮਣੇ ਟ੍ਰੈਫਿਕ ਨੂੰ ਹੌਲੀ ਹੁੰਦੀ ਨਹੀਂ ਦੇਖ ਸਕਦੇ ਹੋ ਜੋ ਤੁਹਾਡੀ ਗੱਡੀ ਦੇ ਅਗਲੇ ਹਿੱਸੇ ਦੀ ਸਾਹਮਣੀ ਗੱਡੀ ਦੇ ਪਿਛਲੇ ਹਿੱਸੇ ਨਾਲ ਹਾਦਸਾ ਗ੍ਰਸਤ ਹੋਣ ਦੇ ਜ਼ੋਖਮ ਨੂੰ ਵਧਾਉਂਦਾ ਹੈ।