ਵਿਕਟੋਰੀਆ ਪੁਲਿਸ ਭਾਈਚਾਰੇ ਨੂੰ ਖ਼ਤਰਨਾਕ ਡਰਾਈਵਰਾਂ ਤੋਂ ਬਚਾਉਂਦੀ ਹੈ
ਵਿਕਟੋਰੀਆ ਪੁਲਿਸ ਸੜਕਾਂ ਨੂੰ ਹਰ ਕਿਸੇ ਲਈ ਸੁਰੱਖਿਅਤ ਬਨਾਉਣ ਲਈ ਵਚਨਬੱਧ ਹੈ। ਦਿਨ-ਰਾਤ, ਪੁਲਿਸ ਅਫ਼ਸਰ ਖ਼ਤਰਨਾਕ ਡਰਾਈਵਰਾਂ ਨੂੰ ਰੋਕਣ ਅਤੇ ਹਾਦਸਿਆਂ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਜੋ ਕੋਈ ਵੀ ਸੜਕ ਦੇ ਨਿਯਮਾਂ ਨੂੰ ਤੋੜਦਾ ਪਾਇਆ ਗਿਆ ਤਾਂ ਉਸ ਨੂੰ ਗੰਭੀਰ ਕਾਨੂੰਨੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਕਿ ਇਹ ਕੋਈ ਪਿਛਲੀ ਸੜਕ ਹੋਵੇ, ਕੋਈ ਮੁੱਖ ਸੜਕ ਜਾਂ ਕੋਈ ਹਾਈਵੇਅ ਹੋਵੇ, ਵਿਕਟੋਰੀਆ ਪੁਲਿਸ ਭਾਈਚਾਰੇ ਦੀ ਸੁਰੱਖਿਆ ਕਰਨ ਵਾਸਤੇ ਮੌਜ਼ੂਦ ਹੋਵੇਗੀ।
ਸੜਕ ਸੁਰੱਖਿਆ ਅਹਿਮ ਕਿਉਂ ਹੈ
ਵਿਕਟੋਰੀਆ ਵਿੱਚ ਆਪਣਾ ਡਰਾਈਵਰ ਦਾ ਲਾਇਸੰਸ ਹਾਸਲ ਕਰਨਾ ਆਪਣੇ-ਆਪ ਨੂੰ ਅਤੇ ਹੋਰਨਾਂ ਨੂੰ ਸੜਕ 'ਤੇ ਸੁਰੱਖਿਅਤ ਰੱਖਣ ਦੀ ਇੱਕ ਵੱਡੀ ਜ਼ਿੰਮੇਵਾਰੀ ਦੇ ਨਾਲ ਆਉਂਦਾ ਹੈ। ਅੱਧੇ ਸਕਿੰਟ ਵਿੱਚ ਕੀਤਾ ਫ਼ੈਸਲਾ ਘਰੇ ਸੁਰੱਖਿਅਤ ਤਰੀਕੇ ਨਾਲ ਪਹੁੰਚਣ ਅਤੇ ਕਿਸੇ ਗੰਭੀਰ ਹਾਦਸੇ ਦਾ ਸ਼ਿਕਾਰ ਹੋਣ ਦੇ ਵਿਚਕਾਰਲਾ ਫ਼ਰਕ ਹੋ ਸਕਦਾ ਹੈ।
- ਗੱਡੀ ਤੇਜ਼ ਚਲਾਉਣਾ ਅਕਸਰ ਘਾਤਕ ਹਾਦਸਿਆਂ ਦਾ ਇੱਕ ਕਾਰਨ ਹੁੰਦਾ ਹੈ ਅਤੇ 26-39 ਸਾਲ ਦੀ ਉਮਰ ਦੇ ਮਰਦਾਂ ਦੁਆਰਾ ਤੇਜ਼ ਗੱਡੀ ਚਲਾਉਂਦੇ ਫੜ੍ਹੇ ਜਾਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।
- ਹਾਲਾਂਕਿ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜਨਤਕ ਸਿੱਖਿਆ ਮੁਹਿੰਮਾਂ ਦੇ ਬਾਅਦ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੋਏ ਸੜਕੀ ਸਦਮਿਆਂ ਵਿੱਚ ਕਮੀ ਆਈ ਹੈ, ਪਰ ਘਾਤਕ ਤੌਰ 'ਤੇ ਜ਼ਖਮੀ ਹੋਏ ਡਰਾਈਵਰਾਂ ਵਿੱਚ ਸ਼ਰਾਬ ਸਭ ਤੋਂ ਵੱਡਾ ਨਸ਼ੇ ਦਾ ਕਾਰਨ ਬਣੀ ਹੋਈ ਹੈ। ਖੂਨ ਵਿੱਚ ਸ਼ਰਾਬ ਦੀ ਸੰਘਣਤਾ (BAC) ਦੀ ਕਾਨੂੰਨੀ ਸੀਮਾ 0.05 ਹੈ ਅਤੇ ਇਹ ਜਾਣਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ ਕਿ ਕੀ ਤੁਸੀਂ ਕਾਨੂੰਨੀ ਸੀਮਾ ਤੋਂ ਵੱਧ ਜਾਂ ਘੱਟ ਹੋ।
- ਧਿਆਨ ਭਟਕਣ ਨਾਲ ਡਰਾਈਵਰਾਂ ਦੀਆਂ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ, ਜੋ ਕਿ ਸਮਾਰਟਫ਼ੋਨਾਂ ਦੀ ਪ੍ਰਸਿੱਧੀ ਅਤੇ ਦੂਸਰਿਆਂ ਦੇ ਨਾਲ 'ਜੁੜੇ' ਰਹਿਣ ਦੇ ਦਬਾਵਾਂ ਕਰਕੇ ਹੋ ਸਕਦਾ ਹੈ।
ਭਾਵੇਂ ਉਹ ਕੋਈ ਵੱਡਾ ਸੜਕ ਸੁਰੱਖਿਆ ਓਪ੍ਰੇਸ਼ਨ ਕਰ ਰਹੇ ਹੋਣ ਜਾਂ ਬਸ ਗਸ਼ਤ 'ਤੇ ਹੋਣ, ਵਿਕਟੋਰੀਆ ਪੁਲਿਸ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ।
ਵਿਕਟੋਰੀਆ ਪੁਲਿਸ ਭਾਈਚਾਰੇ ਦੀ ਸੁਰੱਖਿਆ ਕਿਵੇਂ ਕਰਦੀ ਹੈ
ਭਾਵੇਂ ਉਹ ਕੋਈ ਵੱਡਾ ਸੜਕ ਸੁਰੱਖਿਆ ਓਪ੍ਰੇਸ਼ਨ ਕਰ ਰਹੇ ਹੋਣ ਜਾਂ ਬਸ ਗਸ਼ਤ 'ਤੇ ਹੋਣ, ਵਿਕਟੋਰੀਆ ਪੁਲਿਸ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ।
ਸਾਹ ਦੀ ਜਾਂਚ:
ਸ਼ਰਾਬ ਪੀਣਾ ਕਿਸੇ ਡਰਾਈਵਰ ਦੁਆਰਾ ਪ੍ਰਤੀਕਿਰਿਆ ਕਰਨ ਦੇ ਸਮੇਂ ਨੂੰ ਹੌਲੀ ਕਰਨ, ਉਹਨਾਂ ਦੀ ਇਕਾਗਰਤਾ ਨੂੰ ਘੱਟ ਕਰਨ ਅਤੇ ਕਿਸੇ ਘਾਤਕ ਟੱਕਰ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਵਧਾਉਣ ਵਜੋਂ ਸਾਬਤ ਹੋਇਆ ਹੈ।
ਸੜਕ ਕਿਨਾਰੇ ਸ਼ਰਾਬ ਵਾਸਤੇ ਸਾਹ ਜਾਂਚਣ ਦੇ ਬਕਾਇਦਾ ਟੈਸਟ ਕਰਕੇ ਵਿਕਟੋਰੀਆ ਪੁਲਿਸ ਇਹ ਯਕੀਨੀ ਬਣਾਉਂਦੀ ਹੈ ਕਿ ਸਾਰੇ ਡਰਾਈਵਰ ਸੁਰੱਖਿਅਤ ਰਹਿਣ। ਡਰਾਈਵਰ ਨੂੰ ਕਿਸੇ ਵੀ ਸਮੇਂ ਗੱਡੀ ਪਾਸੇ 'ਤੇ ਖੜ੍ਹੀ ਕਰਨ ਲਈ ਕਿਹਾ ਜਾ ਸਕਦਾ ਹੈ ਅਤੇ ਟੈਸਟ ਕੀਤਾ ਜਾ ਸਕਦਾ ਹੈ।
ਸਾਹ ਦੀ ਜਾਂਚ ਕਰਨ ਵਾਲਾ ਟੈਸਟ ਖੂਨ ਵਿੱਚ ਸ਼ਰਾਬ ਦੀ ਸੰਘਣਤਾ (BAC) ਨੂੰ ਮਾਪਦਾ ਹੈ ਜੋ ਕਿ ਕਿਸੇ ਵਿਅਕਤੀ ਦੇ ਲਹੂ ਦੇ ਗੇੜ ਵਿੱਚ ਸ਼ਰਾਬ ਦੀ ਮਾਤਰਾ ਹੁੰਦੀ ਹੈ।
0.05 ਜਾਂ ਇਸ ਤੋਂ ਉੱਪਰ BAC ਵਾਲੇ ਡਰਾਈਵਰ ਕਾਨੂੰਨ ਨੂੰ ਤੋੜ ਰਹੇ ਹੁੰਦੇ ਹਨ ਅਤੇ ਉਹਨਾਂ ਨੂੰ ਗੰਭੀਰ ਕਾਨੂੰਨੀ ਸਿੱਟਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਵੱਡੇ ਜੁਰਮਾਨੇ ਅਤੇ ਲਾਇਸੰਸ ਗੁਆ ਲੈਣਾ ਵੀ ਸ਼ਾਮਲ ਹੈ।
ਨਸ਼ੀਲੇ ਪਦਾਰਥਾਂ ਲਈ ਟੈਸਟ ਕਰਨਾ:
ਜਿਹੜੇ ਡਰਾਈਵਰ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਲੈਂਦੇ ਹਨ, ਉਹ ਆਪਣੇ-ਆਪ ਨੂੰ, ਆਪਣੇ ਯਾਤਰੀਆਂ ਨੂੰ ਅਤੇ ਹੋਰ ਲੋਕਾਂ ਨੂੰ ਹਾਦਸਾ ਹੋਣ ਦੇ ਖ਼ਤਰੇ ਵਿੱਚ ਪਾ ਦਿੰਦੇ ਹਨ। ਵਿਕਟੋਰੀਆ ਪੁਲਿਸ ਨਸ਼ਿਆਂ ਤੋਂ ਪ੍ਰਭਾਵਿਤ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰੱਖਣ ਲਈ ਹਰ ਸਾਲ ਸੜਕ ਕਿਨਾਰੇ ਬੇਤਰਤੀਬੇ ਢੰਗ ਨਾਲ ਨਸ਼ੀਲੇ ਪਦਾਰਥਾਂ ਦੇ ਸੇਵਨ ਨੂੰ ਜਾਂਚਣ ਲਈ ਟੈਸਟ ਕਰਦੀ ਹੈ।
ਪੁਲਿਸ ਡਰਾਈਵਰਾਂ ਦੇ ਮੂੰਹ ਦੀ ਲਾਰ ਦਾ ਨਮੂਨਾ ਲੈ ਕੇ ਉਨ੍ਹਾਂ ਦੀ ਜਾਂਚ ਕਰਦੀ ਹੈ। ਲਾਰ ਦਾ ਟੈਸਟ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਉਂਦਾ ਹੈ ਜਿੰਨ੍ਹਾਂ ਵਿੱਚ ਭੰਗ, ਮੈਥਮਫੈਟਾਮਾਈਨ (ਜੋ 'ਆਈਸ' ਅਤੇ 'ਸਪੀਡ' ਵਰਗੇ ਪਦਾਰਥਾਂ ਵਿੱਚ ਪਾਈ ਜਾਂਦੀ ਹੈ) ਅਤੇ MDMA ਜਾਂ 'ਐਕਸਟੈਸੀ' ਸ਼ਾਮਲ ਹਨ।
ਜੇ ਤੁਸੀਂ ਗੱਡੀ ਚਲਾਉਣ ਦਾ ਇਰਾਦਾ ਰੱਖਦੇ ਹੋ, ਤਾਂ ਸਭ ਤੋਂ ਸੁਰੱਖਿਅਤ ਵਿਕਲਪ ਹੈ ਕਿ ਤੁਹਾਡੇ ਸਰੀਰ ਵਿੱਚ ਕੋਈ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥ ਨਾ ਹੋਣ। ਗੱਡੀ ਚਲਾਉਂਦੇ ਸਮੇਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਕੋਈ ਸੁਰੱਖਿਅਤ ਪੱਧਰ ਨਹੀਂ ਹੁੰਦਾ।
ਹਾਲਾਂਕਿ ਹੋ ਸਕਦਾ ਹੈ ਤੁਸੀਂ ਨਸ਼ੀਲੇ ਪਦਾਰਥ ਦੇ ਪ੍ਰਭਾਵ ਨੂੰ ਹੋਰ ਮਹਿਸੂਸ ਨਾ ਕਰੋ, ਜਾਂ ਨਸ਼ੇ ਵਿੱਚ ਮਹਿਸੂਸ ਨਾ ਕਰੋ, ਪਰ ਹੋ ਸਕਦਾ ਹੈ ਨਸ਼ੀਲਾ ਪਦਾਰਥ ਅਜੇ ਵੀ ਤੁਹਾਡੀ ਸਰੀਰਕ ਪ੍ਰਣਾਲੀ ਵਿੱਚ ਮੌਜ਼ੂਦ ਹੋਵੇ। ਸੜਕ ਕਿਨਾਰੇ ਨਸ਼ੀਲੇ ਪਦਾਰਥ ਦੇ ਟੈਸਟ ਵਿੱਚ ਫੇਲ੍ਹ ਹੋਣ ਦੇ ਜੁਰਮਾਨੇ ਵਿੱਚ ਲਾਇਸੈਂਸ ਗੁਆ ਲੈਣਾ ਅਤੇ ਵੱਡੇ ਜੁਰਮਾਨੇ ਸ਼ਾਮਲ ਹਨ।
ਗਤੀ ਦੀ ਸੀਮਾ ਨੂੰ ਲਾਗੂ ਕਰਨਾ:
ਗੱਡੀ ਚਲਾਉਣ ਦੀ ਨਿਰਧਾਰਤ ਗਤੀ ਸੀਮਾ ਤੋਂ ਵੱਧ ਤੇਜ਼ ਚਲਾਉਣ ਨਾਲ ਹਾਦਸਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਸਪੀਡ ਕੈਮਰੇ ਸੜਕ 'ਤੇ ਹੋਣ ਵਾਲੀਆਂ ਮੌਤਾਂ ਅਤੇ ਸੱਟਾਂ ਨੂੰ ਰੋਕਣ ਲਈ ਵਰਤੇ ਜਾਂਦੇ ਸਭ ਤੋਂ ਪ੍ਰਭਾਵਸ਼ਾਲੀ ਸਾਧਨਾਂ ਵਿੱਚੋਂ ਇੱਕ ਹਨ।
ਪੁਲਿਸ ਵਾਲੀਆਂ ਅਤੇ ਆਮ ਗੱਡੀਆਂ ਵਿੱਚ ਪੁਲਿਸ ਅਧਿਕਾਰੀ ਆਪਣੀ ਨਜ਼ਰ ਵਿੱਚ ਆਉਂਦੇ ਕਿਸੇ ਵੀ ਡਰਾਈਵਰ ਦੀ ਗਤੀ ਦਾ ਪਤਾ ਲਗਾਉਣ ਲਈ ਚੁੱਕਵੇਂ (ਪੋਰਟੇਬਲ) ਉਪਕਰਣਾਂ ਦੀ ਵਰਤੋਂ ਕਰਦੇ ਹਨ। ਸਪੀਡ ਕੈਮਰੇ ਜ਼ਿਆਦਾ ਖ਼ਤਰੇ ਵਾਲੀਆਂ ਥਾਵਾਂ ਜਿਵੇਂ ਕਿ ਚੁਰਾਹਿਆਂ ਅਤੇ ਹਾਈਵੇਆਂ 'ਤੇ ਸੀਮਾ ਤੋਂ ਉੱਪਰ ਜਾਣ ਵਾਲੀ ਕਿਸੇ ਵੀ ਗੱਡੀ ਦੀ ਤਸਵੀਰ ਖਿੱਚਦੇ ਹਨ।
ਭਾਵੇਂ ਕਿ ਤੁਸੀਂ ਕਿਸੇ ਵੀ ਕਿਸਮ ਦੀ ਸੜਕ 'ਤੇ ਹੋਵੋ, ਤੁਸੀਂ ਵਿਕਟੋਰੀਆ ਪੁਲਿਸ ਨੂੰ ਗਤੀ ਦੀਆਂ ਸੀਮਾਵਾਂ ਨੂੰ ਲਾਗੂ ਕਰਦੇ ਹੋਏ ਵੇਖਣ ਦੀ ਉਮੀਦ ਕਰ ਸਕਦੇ ਹੋ। ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਵੱਡੇ ਜੁਰਮਾਨੇ ਹੋਣਗੇ ਅਤੇ ਉਹ ਆਪਣਾ ਲਾਇਸੈਂਸ ਗੁਆ ਸਕਦੇ ਹਨ।
ਸੀਟ ਵਾਲੀ ਪੇਟੀ (ਸੀਟ ਬੈਲਟ) ਲਗਾਉਣ ਦੀ ਪਾਲਣਾ:
ਕਿਉਂਕਿ ਸੀਟ ਬੈਲਟ ਲਗਾਉਣਾ ਕਾਨੂੰਨ ਦੁਆਰਾ ਲੋੜੀਂਦਾ ਹੈ, ਇਸ ਲਈ ਕਿਸੇ ਹਾਦਸੇ ਕਰਕੇ ਗੰਭੀਰ ਸੱਟ ਲੱਗਣ ਜਾਂ ਮੌਤ ਹੋਣ ਦਾ ਖ਼ਤਰਾ ਅੱਧੇ ਤੋਂ ਵੀ ਜ਼ਿਆਦਾ ਘੱਟ ਗਿਆ ਹੈ।
ਵਿਕਟੋਰੀਆ ਪੁਲਿਸ ਇਹ ਯਕੀਨੀ ਬਨਾਉਣ ਲਈ ਬਕਾਇਦਾ ਜਾਂਚ ਕਰਦੀ ਹੈ ਕਿ ਕਾਰ ਵਿਚਲੀਆਂ ਸਾਰੀਆਂ ਸਵਾਰੀਆਂ ਨੇ ਸੀਟ ਬੈਲਟ ਲਗਾਈ ਹੋਈ ਹੈ ਅਤੇ ਇਹ ਕਿ ਬੱਚੇ ਉਚਿਤ ਸੀਟਾਂ 'ਤੇ ਬੈਠੇ ਹਨ।
ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਨਾ ਲਗਾਉਣ ਲਈ ਭਾਰੀ ਜੁਰਮਾਨੇ ਅਤੇ ਕਾਨੂੰਨੀ ਹਰਜਾਨੇ ਲਾਗੂ ਹੁੰਦੇ ਹਨ। ਡਰਾਈਵਰਾਂ ਨੂੰ ਤਾਂ ਵੀ ਜੁਰਮਾਨਾ ਕੀਤਾ ਜਾ ਸਕਦਾ ਹੈ ਜੇ ਉਨ੍ਹਾਂ ਦੇ ਯਾਤਰੀਆਂ ਨੇ ਸੀਟ ਬੈਲਟਾਂ ਨਹੀਂ ਲਗਾਈਆਂ ਹੋਈਆਂ ਹਨ।
ਧਿਆਨ ਭਟਕਾਉਣ ਵਾਲੀਆਂ ਚੀਜ਼ਾਂ:
ਇੱਕ ਵਿਅਕਤੀ ਜੋ ਗੱਡੀ ਚਲਾਉਂਦੇ ਸਮੇਂ ਇਲੈਕਟ੍ਰੌਨਿਕ ਉਪਕਰਣਾਂ ਦੀ ਵਰਤੋਂ ਕਰਦਾ ਹੈ, ਉਹ ਆਪਣੇ-ਆਪ ਲਈ ਅਤੇ ਦੂਜਿਆਂ ਲਈ ਖ਼ਤਰਾ ਹੁੰਦਾ ਹੈ। ਆਮ ਇਲੈਕਟ੍ਰੌਨਿਕ ਉਪਕਰਣ ਜੋ ਗੱਡੀ ਚਲਾਉਂਦੇ ਸਮੇਂ ਧਿਆਨ ਭਟਕਾਉਣ ਦਾ ਕਾਰਨ ਬਣਦੇ ਹਨ ਉਨ੍ਹਾਂ ਵਿੱਚ ਮੋਬਾਈਲ ਫ਼ੋਨ, GPS ਸਕ੍ਰੀਨਾਂ ਅਤੇ ਸਮਾਰਟਵਾਚਾਂ ਸ਼ਾਮਲ ਹਨ।
ਵਿਕਟੋਰੀਆ ਪੁਲਿਸ ਇਨ੍ਹਾਂ ਡਰਾਈਵਰਾਂ ਨੂੰ ਕੈਮਰਿਆਂ, ਪੈਦਲ ਚੱਲਣ ਅਤੇ ਮੋਟਰਸਾਈਕਲ ਗਸ਼ਤਾਂ ਸਮੇਤ ਕਈ ਤਰੀਕਿਆਂ ਨਾਲ ਨਿਸ਼ਾਨਾ ਬਣਾਉਂਦੀ ਹੈ, ਜਿਸ ਵਿੱਚ ਚੌਰਾਹਿਆਂ 'ਤੇ ਡਰਾਈਵਰਾਂ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਦੋਂ ਉਹ ਲਾਲ ਬੱਤੀਆਂ 'ਤੇ ਰੁਕਦੇ ਹਨ।
ਬਿਨ੍ਹਾਂ ਲਾਇਸੰਸ ਵਾਲੇ ਡਰਾਈਵਰ:
ਉਹ ਲੋਕ ਜੋ ਬਿਨ੍ਹਾਂ ਕਿਸੇ ਵੈਧ ਲਾਇਸੰਸ ਦੇ ਗੱਡੀ ਚਲਾਉਂਦੇ ਹਨ, ਉਹਨਾਂ ਨੂੰ ਵਧੇਰੇ ਖ਼ਤਰੇ ਲੈਣ ਅਤੇ ਤੇਜ਼ ਰਫਤਾਰ ਵਰਗੇ ਗੈਰ-ਕਾਨੂੰਨੀ ਵਿਵਹਾਰਾਂ ਵਿੱਚ ਸ਼ਾਮਲ ਹੁੰਦੇ ਹੋਏ ਵੇਖਿਆ ਗਿਆ ਹੈ।
ਵਿਕਟੋਰੀਆ ਪੁਲਿਸ ਇਨ੍ਹਾਂ ਖ਼ਤਰਨਾਕ ਡਰਾਈਵਰਾਂ ਅਤੇ ਦੋ-ਪਹੀਆ ਚਾਲਕਾਂ ਨੂੰ ਨੰਬਰ ਪਲੇਟ ਦੀ ਆਪਣੇ ਆਪ ਪਛਾਣ ਕਰਨ ਦੀ (ANPR) ਤਕਨੀਕ ਅਤੇ ਬਕਾਇਦਾ ਲਾਇਸੈਂਸ ਜਾਂਚ ਕਰਨ ਦੁਆਰਾ ਸੜਕ ਤੋਂ ਹਟਾਉਣ ਦਾ ਕੰਮ ਕਰ ਰਹੀ ਹੈ।
ਗੱਡੀ ਦੀ ਸੁਰੱਖਿਆ ਜਾਂਚ:
ਸੜਕ 'ਤੇ ਨਾ ਚੱਲਣ ਯੋਗ ਗੱਡੀਆਂ ਡਰਾਈਵਰਾਂ ਅਤੇ ਹੋਰ ਸੜਕ ਵਰਤਣ ਵਾਲਿਆਂ ਲਈ ਖ਼ਤਰਾ ਹੁੰਦੀਆਂ ਹਨ। ਇੱਥੋਂ ਤੱਕ ਕਿ ਇੱਕ ਛੋਟੀ ਜਿਹੀ ਟੁੱਟੀ ਹੋਈ ਬੱਤੀ ਵੀ ਕਿਸੇ ਡਰਾਈਵਰ ਦੀ ਦ੍ਰਿਸ਼ਟੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਟੱਕਰ ਹੋਣ ਦਾ ਕਾਰਨ ਬਣ ਸਕਦੀ ਹੈ।
ਭਾਵੇਂ ਉਹ ਮੋਟਰਸਾਈਕਲ ਦੀ ਸਵਾਰੀ ਕਰ ਰਹੇ ਹੋਣ ਜਾਂ ਕਿਸੇ ਯਾਤਰੀ ਜਾਂ ਵਪਾਰਕ ਗੱਡੀ ਵਿੱਚ ਯਾਤਰਾ ਕਰ ਰਹੇ ਹੋਣ, ਡਰਾਈਵਰਾਂ ਨੂੰ ਰੋਕਣ ਦੀ ਉਮੀਦ ਕੀਤੀ ਜਾ ਸਕਦੀ ਹੈ ਜੇ ਉਨ੍ਹਾਂ ਦੀ ਗੱਡੀ ਸ਼ਰਤਾਂ ਮੁਤਾਬਕ ਢੁੱਕਵੀਂ ਨਹੀਂ ਹੈ।
ਭਾਈਚਾਰੇ ਨੂੰ ਸਿੱਖਿਅਤ ਕਰਨਾ
TAC ਵਿਕਟੋਰੀਆ ਵਿੱਚ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਨੂੰ ਘਟਾਉਣ ਅਤੇ ਸੜਕਾਂ 'ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਬਹੁਤ ਸਾਰੇ ਸਿੱਖਿਆ ਪ੍ਰੋਗਰਾਮ ਚਲਾਉਂਦਾ ਹੈ।
ਇਸ਼ਤਿਹਾਰਬਾਜ਼ੀ
TAC ਅਜਿਹੇ ਇਸ਼ਤਿਹਾਰ ਦਿੰਦਾ ਹੈ ਜੋ ਸੜਕ 'ਤੇ ਖ਼ਤਰਨਾਕ ਵਿਵਹਾਰਾਂ ਦੇ ਘਾਤਕ ਪ੍ਰਭਾਵਾਂ ਨੂੰ ਦਰਸਾਉਂਦੇ ਹਨ ਜਿਵੇਂ ਕਿ ਤੇਜ਼ ਰਫ਼ਤਾਰ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਸ਼ਰਾਬ ਪੀਣਾ।
ਇਹ ਇਸ਼ਤਿਹਾਰ ਗਲਤ ਕੰਮ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ, ਅਤੇ ਇਸ਼ਤਿਹਾਰਬਾਜ਼ੀ ਸ਼ੁਰੂ ਹੋਣ ਤੋਂ ਬਾਅਦ ਵਿਕਟੋਰੀਆ ਦੀਆਂ ਸੜਕਾਂ 'ਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਗਈ ਹੈ।
ਭਾਈਚਾਰਕ ਸ਼ਮੂਲੀਅਤ
ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣਾ ਵਿਕਟੋਰੀਆ ਵਿੱਚ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ। TAC ਵਾਂਗ ਹੀ, ਵਿਕਟੋਰੀਆ ਪੁਲਿਸ ਨੂੰ ਸਾਰੇ ਦੋ-ਪਹੀਆ ਚਾਲਕਾਂ ਅਤੇ ਡਰਾਈਵਰਾਂ ਨੂੰ ਸਿੱਖਿਅਤ ਕਰਨ ਦਾ ਜਨੂੰਨ ਹੈ ਤਾਂ ਜੋ ਉਹਨਾਂ ਦੀ ਸਹੀ ਚੋਣਾਂ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਸਨੂੰ ਹੇਠ ਲਿਖਿਆਂ ਦੁਆਰਾ ਹਾਸਲ ਕੀਤਾ ਜਾ ਸਕਦਾ ਹੈ:
- ਅਸੁਰੱਖਿਅਤ ਤਰੀਕੇ ਨਾਲ ਦੋ-ਪਹੀਆ ਜਾਂ ਗੱਡੀ ਚਲਾਉਣ ਦੇ ਪ੍ਰਭਾਵਾਂ ਅਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਲਾਭਾਂ ਬਾਰੇ ਸਕੂਲਾਂ ਵਿੱਚ ਵਿਦਿਅਕ ਗੱਲਾਂ-ਬਾਤਾਂ ਦਾ ਪ੍ਰਬੰਧ ਕਰਨਾ।
- ਸੜਕ ਦੇ ਸਦਮਿਆਂ ਬਾਰੇ ਭਾਈਚਾਰਕ ਸਮੂਹਾਂ ਨਾਲ ਗੱਲ ਕਰਨਾ ਅਤੇ ਡਰਾਈਵਰਾਂ ਨੂੰ ਸਿਖਾਉਣਾ ਕਿ ਉਹਨਾਂ ਨੇ ਆਪਣਿਆਂ ਖ਼ਤਰਿਆਂ ਨੂੰ ਕਿਵੇਂ ਘੱਟ ਕਰਨਾ ਹੈ।
ਸੁਰੱਖਿਆ ਯਾਦ-ਦਹਾਨੀਆਂ
- ਇਹ ਯਕੀਨੀ ਬਣਾਓ ਕਿ ਗੱਡੀ ਚਲਾਉਣ ਵਾਸਤੇ ਤੁਹਾਡੀ ਗੱਡੀ ਸੁਰੱਖਿਅਤ ਹੋਵੇ, ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਗਾਓ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੀਆਂ ਸਵਾਰੀਆਂ ਦੇ ਵੀ ਸੀਟ ਬੈਲਟਾਂ ਲੱਗੀਆਂ ਹੋਣ।
- ਹੌਲੀ ਹੋ ਜਾਓ, ਧਿਆਨ ਨਾਲ ਅਤੇ ਮੌਕੇ ਦੇ ਹਾਲਾਤਾਂ ਅਨੁਸਾਰ ਸਹੀ ਗਤੀ 'ਤੇ ਗੱਡੀ ਚਲਾਓ। ਤੁਹਾਡੇ ਵਾਤਾਵਰਣ ਵਿੱਚ ਤਬਦੀਲੀਆਂ ਜਿਵੇਂ ਕਿ ਬਾਰਸ਼, ਧੁੰਦ ਅਤੇ ਹਨੇਰੀ, ਸਾਰੀਆਂ ਚੀਜ਼ਾਂ ਵਾਸਤੇ ਹੀ ਵਾਧ-ਘਾਟ ਕਰਨ ਅਤੇ ਗਤੀ ਨੂੰ ਹੌਲੀ ਕਰਨ ਦੀ ਲੋੜ ਹੁੰਦੀ ਹੈ।
- ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਬਚਣ ਦਾ ਤਰੀਕਾ ਸੌਖਾ ਹੈ। ਜੇ ਤੁਸੀਂ ਸ਼ਰਾਬ ਪੀਣ ਜਾ ਰਹੇ ਹੋ, ਤਾਂ ਗੱਡੀ ਨਾ ਚਲਾਉਣ ਦੀ ਯੋਜਨਾ ਬਣਾਓ। ਜੇ ਤੁਸੀਂ ਸ਼ਰਾਬ ਪੀ ਰਹੇ ਹੋ, ਤਾਂ ਆਪਣੀ ਕਾਰ ਨੂੰ ਘਰੇ ਹੀ ਛੱਡ ਦਿਓ, ਕਿਸੇ ਮਨੋਨੀਤ ਡਰਾਈਵਰ ਦਾ ਇੰਤਜ਼ਾਮ ਕਰੋ, ਟੈਕਸੀ ਬੁੱਕ ਕਰੋ ਜਾਂ ਜਨਤਕ ਆਵਾਜਾਈ ਦੇ ਵਿਕਲਪਾਂ 'ਤੇ ਨਜ਼ਰ ਮਾਰੋ। ਸ਼ਰਾਬ ਦਾ ਇੱਕ ਨਿੱਕਾ ਜਿਹਾ ਪੈੱਗ ਵੀ ਗੱਡੀ ਚਲਾਉਣ ਦੇ ਤੁਹਾਡੇ ਫ਼ੈਸਲੇ ਨੂੰ ਵਿਗਾੜ ਸਕਦਾ ਹੈ।
- ਜਦ ਤੁਸੀਂ ਸੜਕ 'ਤੇ ਗੱਡੀ ਚਲਾਉਂਦੇ ਹੋ ਤਾਂ ਸੁਚੇਤ ਰਹੋ। ਫ਼ੋਨ ਸੁਨੇਹਾ, ਫ਼ੋਨ ਕਾਲ ਜਾਂ ਕੋਈ ਗੀਤ ਉਹ ਸਭ ਕੁੱਝ ਉਹ ਹੋ ਸਕਦਾ ਹੈ ਜੋ ਸਾਡਾ ਧਿਆਨ ਗੱਡੀ ਚਲਾਉਣ ਤੋਂ ਹਟਾ ਦਿੰਦਾ ਹੈ। ਆਪਣੇ ਫ਼ੋਨ 'ਤੇ 2 ਸਕਿੰਟ ਲਈ ਨਜ਼ਰ ਮਾਰਨ ਦਾ ਮਤਲਬ ਹੈ ਕਿ ਤੁਸੀਂ 28 ਮੀਟਰ ਤੱਕ ਦੀ ਅੰਨ੍ਹੇਵਾਹ ਯਾਤਰਾ ਕਰੋਗੇ।
ਸੜਕਾਂ 'ਤੇ ਹੋਰਨਾਂ ਦਾ ਧਿਆਨ ਰੱਖੋ, ਖ਼ਾਸ ਕਰਕੇ ਮੋਟਰਸਾਈਕਲ ਸਵਾਰਾਂ, ਪੈਦਲ ਯਾਤਰੀਆਂ ਅਤੇ ਸਾਈਕਲਾਂ 'ਤੇ ਸਵਾਰ ਲੋਕਾਂ ਦਾ। ਲੇਨਾਂ ਬਦਲਣ ਜਾਂ ਚੁਰਾਹਿਆਂ 'ਤੇ ਮੁੜਨ ਤੋਂ ਪਹਿਲਾਂ ਆਪਣੀ ਉਸ ਜਗ੍ਹਾ ਦੀ ਜਾਂਚ ਕਰੋ ਜਿੱਥੇ ਤੁਸੀਂ ਆਮ ਤੌਰ 'ਤੇ ਨਹੀਂ ਵੇਖ ਸਕਦੇ