ਮੋਬਾਈਲ ਫ਼ੋਨ ਅਤੇ ਸੀਟ ਬੈਲਟ ਦਾ ਪਤਾ ਲਗਾਉਣ ਵਾਲੇ ਕੈਮਰੇ ਹੁਣ ਕੰਮ ਕਰ ਰਹੇ ਹਨ।

ਸਾਡੀਆਂ ਸੜਕਾਂ 'ਤੇ ਬਹੁਤ ਸਾਰੇ ਲੋਕ ਗੱਡੀ ਚਲਾਉਂਦੇ ਸਮੇਂ ਧਿਆਨ ਭਟਕਣ ਜਾਂ ਸੀਟ ਬੈਲਟ ਨਾ ਲਗਾਏ ਹੋਣ ਦੇ ਨਤੀਜੇ ਵਜੋਂ ਮਰ ਰਹੇ ਹਨ।

ਸਾਡੀਆਂ ਸੜਕਾਂ 'ਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾਉਣ ਅਤੇ ਸਾਡੀਆਂ ਸੜਕਾਂ ਦੀ ਵਰਤੋਂ ਕਰਦੇ ਸਮੇਂ ਲੋਕਾਂ ਨੂੰ ਸਹੀ ਕੰਮ ਕਰਨ ਲਈ ਉਤਸ਼ਾਹਿਤ ਕਰਨ ਲਈ ਮੋਬਾਈਲ ਫ਼ੋਨ ਅਤੇ ਸੀਟ ਬੈਲਟ ਦਾ ਪਤਾ ਲਗਾਉਣ ਵਾਲੇ ਕੈਮਰੇ ਲਗਾਏ ਗਏ ਹਨ।

ਇਨ੍ਹਾਂ ਕੈਮਰਿਆਂ ਰਾਹੀਂ ਫੜ੍ਹੇ ਜਾਣ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਲਾਗੂ ਹੋਵੇਗਾ।