ਸੀਟ ਬੈਲਟਾਂ। ਕਿਹੜੀ ਚੀਜ਼ ਤੁਹਾਨੂੰ ਇਹਨਾਂ ਦੀ ਵਰਤੋਂ ਕਰਨ ਤੋਂ ਰੋਕ ਰਹੀ ਹੈ?

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਹੀ ਢੰਗ ਨਾਲ ਐਡਜਸਟ ਕੀਤੀ ਸੀਟ ਬੈਲਟ ਪਹਿਨਣ ਨਾਲ ਘਾਤਕ ਜਾਂ ਗੰਭੀਰ ਸੱਟ ਲੱਗਣ ਦਾ ਖ਼ਤਰਾ 50% ਤੱਕ ਘੱਟ ਜਾਂਦਾ ਹੈ।

ਚਿੰਤਾਜਨਕ ਤੌਰ 'ਤੇ, ਅਜੇ ਵੀ ਬਹੁਤ ਸਾਰੇ ਲੋਕ ਹਨ ਜਦੋਂ ਉਹ ਕਾਰ ਵਿੱਚ ਬੈਠਦੇ ਹਨ ਤਾਂ ਸੀਟ ਬੈਲਟ ਨਹੀਂ ਲਗਾਉਂਦੇ ਹਨ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਬੱਚਿਆਂ ਵਾਲੀ ਕਾਰ ਸੀਟ ਵਿੱਚ ਬੈਠਾਉਣਾ ਬਹੁਤ ਜਲਦੀ ਬੰਦ ਕਰ ਦਿੰਦੇ ਹਨ, ਇਸ ਤੋਂ ਪਹਿਲਾਂ ਕਿ ਉਹ ਬਾਲਗ ਸੀਟ ਬੈਲਟ ਦੀ ਵਰਤੋਂ ਕਰਨ ਲਈ ਪੂਰੇ ਤਰ੍ਹਾਂ ਵੱਡੇ ਹੋਏ ਹੋਣ।